ਚੈਨਲ ਦਾ ਨਾਮ "ਲੋਹਗੜ੍ਹ ਟੀ ਵੀ" ਚੁਨਣ ਦਾ ਕਾਰਣ ਤੁਹਾਡੇ ਨਾਲ ਸਾਂਝਾ ਕਰਨਾ ਬੜਾ ਜਰੂਰੀ ਹੈ। ਲੋਹਗੜ੍ਹ ਕਿਸੇ ਸਮੇਂ ਸਿੱਖ ਰਾਜ ਦੀ ਰਾਜਧਾਨੀ ਹੁੰਦਾ ਸੀ। ਪਰ ਅੱਜ ਕਿਸੇ ਨੂੰ ਲੋਹਗੜ੍ਹ ਦਾ ਰਸਤਾ ਪੁੱਛ ਲਵੋ ਤਾਂ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿ ਜਿਲਾ ਵੀ ਕਿਹੜਾ ਪੈਂਦਾ ਹੈ। ਜਾਂ ਕਿ ਇਹ ਪੰਜਾਬ ਵਿਚ ਹੈ ਕਿ ਹਰਿਆਣੇ ਵਿਚ। ਅਸੀਂ ਇਸ ਨਾਮ ਨੂੰ ਮੁੜ੍ਹ ਸਿੱਖਾਂ ਦੇ ਹਿਰਦਿਆਂ ਵਿਚ ਸੁਰਜੀਤ ਕਰਕੇ ਸਿੱਖ ਰਾਜ ਦੇ ਸੰਕਲਪ ਨੂੰ ਤਕੜਿਆਂ ਕਰਨਾ ਲੋਚਦੇ ਹਾਂ। ਸਮੇਂ ਦੇ ਨਾਲ ਅਸੀਂ ਤੁਹਾਡੇ ਨਾਲ ਸਿੱਖ ਰਾਜ ਦੀ ਰੂਪ ਰੇਖਾ ਬਾਬਤ ਵੀ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ। ਇਹ ਰੂਪ-ਰੇਖਾ ਸਿਰਫ ਸਿਆਸੀ ਪੱਖ ਹੀ ਨਹੀਂ ਸਗੋਂ ਸਮਾਜਕ, ਵਿਦਿਅਕ, ਆਦਿ ਸਾਰੇ ਪੱਖਾਂ ਨੂੰ ਸੰਬੋਧਤ ਹੋਵੇਗੀ।
ਤੁਹਾਡੀ ਸਾਰਿਆਂ ਦੀ ਹਮਾਇਤ ਲੋਚਦੇ - ਟੀਮ "ਲੋਹਗੜ੍ਹ ਟੀ ਵੀ" ਦੇ ਸਮੂਹ ਮੈਂਬਰਾਨ
to add Radio Lohgarh map to your website;